Navtej Singh
Chandigarh, India
Navtej Singh
Chandigarh, India
ਕਿਸੇ ਦਿਨ ਅਖਬਾਰ 'ਚ ਮੇਰੀ ਫੋਟੋ ਆਉਣੀ ਆ.
ਲਹੂ 'ਚ ਲਿਬੜੀ ਲਾਸ਼ ਨੇ ਦੱਸਣੀ ਖੁਦ ਕਹਾਣੀ ਆ.
ਹੋ ਸਕਦਾ ਕਿ ਲਾਪਤਾ ਹੀ ਕਈ ਦਿਨ ਤੱਕ ਦੱਸਣਗੇ .
ਸੱਪ ਨਫਰਤਾਂ ਵਾਲੇ ਜਿਸ ਦਿਨ ਮੈਨੂੰ ਡੱਸਣਗੇ .
ਕੁੱਜ ਆਖਣਗੇ ਸਚ ਬੋਲਣ ਦੀ ਸਜ਼ਾ ਮਿਲੀ ਏਹਨੂੰ .
ਓਹਦੀ ਬਹੁਤ ਹੈ ਪਹੁੰਚ ,ਸੀ ਮਾੜਾ ਕਿਹਾ ਇਨ੍ਹੇ ਜੇਹਨੂੰ.
ਚੰਗਾ ਹੋਇਆ ਕਹਿਣਗੇ ਜੋ,ਕੁੱਜ ਐਸੇ ਹੋਵਣਗੇ .
ਕੁੱਜ ਕੁ ਮੇਰੀ ਲਾਸ਼ ਉੱਤੇ ਲਿਟ-ਲਿਟ ਕੇ ਰੋਵਣਗੇ .
ਕੁੱਜ ਆਖਣਗੇ ਚਲੋ ਚੁੱਕੋ ,ਹੁਣ ਟਾਈਮ ਕਿਓਂ ਲਾਉਂਦੇ ਓ.
ਹੁਣ ਕੀ ਫਾਇਦਾ ਰੋਣ ਦਾ ,ਕਾਹਤੋਂ ਨੀਰ ਵਹਾਉਂਦੇ ਓ.
ਯਾਰ ਕਹਿਣਗੇ "ਨਵ" ਤਾਂ ਸੱਚੀਂ ਯਾਰ ਸੀ ਯਾਰਾਂ ਦਾ .
ਪਤਝੜ ਤੋਂ ਪੁਛਦਾ ਸੀ ਚੰਦਰਾ ਪਤਾ ਬਹਾਰਾਂ ਦਾ.
ਲਕੜਾਂ ਦੇ ਨਾਲ ਇਸ ਦੇਹੀ ਨੂੰ ਬੂਥ ਈ ਦੇਣਾ ਏ.
"ਵਡਾਲਾ ਬਾਂਗਰ" ਦੇ ਸਿਵਿਆਂ ਵਿੱਚ ਰੱਖ ਕੇ ਫੂਕ ਈ ਦੇਣਾ ਏ.
ਕੁੱਜ ਦਿਨ ਕਰ ਅਫਸੋਸ ਲੋਕੀ,ਫਿਰ ਖੁੱਲ ਹੀ ਜਾਵਣਗੇ.
ਨਾਲ ਸਮੇਂ ਦੇ ਸਾਰੇ ਇੱਕ ਦਿਨ ਭੁੱਲ ਹੀ ਜਾਵਣਗੇ ...